Patiala: March 8, 2022
International Women’s Day Celebrated at M M Modi College
To commemorate International Women’s day, NSS unit and General Studies circle of M. M. Modi College, Patiala in collaboration with the Patiala chapter of the Institute of Company Secretaries of India organised a felicitation ceremony for honouring Principals / Educators / Coordinators of various schools. The theme of this year’s Women Day’s is ‘Gender Equality Today for Sustainable Tomorrow’. Principal Dr. Khushvinder Kumar formally welcomed the dignitaries and wished everyone a Happy Women’s day. With the help of a UNESCO report, he asserted the urgent need of women’s role in the contemporary world. He expressed grave concern at the atrocities being committed on women in spite of the glorious history of freedom fighters, authors, artistes etc. He joyously shared that there are more women teachers and girl students than male teachers and boy students in the college. He mentioned the three challenges that the students are compelled to face today- firstly, lack of practical learning, secondly, need to upskill and reskill themselves, and thirdly, the importance of appropriate social behaviour. He assured that Modi College is planning to address each of the challenges for students. The winners of the recently held essay writing competition were honoured with a memento. The topics were Status of Women Empowerment in the year of Azadi ka Amrit Mahotsav, Balancing of Professional and Social life for Indian Working Women, and Dynamic Role of Women in Economic and Social Structure of India. The students could write in English, Hindi or Punjabi. Out of the 24 participants, the first position was jointly bagged by Ms. Sejal Bansal of BSc (CS) II and Ms. Mehakpreet Kaur of BA III. The Principals/educators/coordinators who were honoured are: Ms. Indu Sharma (Principal, BIPS), Ms. Poonam Sharma (Dept of Commerce, BDPS), Ms. Parneet Kaur (Coordinator, St. Peter’s Academy), Sister Flevy David (Principal, Our Lady of Fatima Convent School), Ms. Manpreet Kaur (Headmistress, GHS, Ranno Kalan), Ms. Neera Khurana (PGT, Dept of Chemistry, DAV Sen. Sec. School), Ms. Savita Bansal (Science Mistress, Shivalik Public School),Dr. Shivani Inder (Associate Professor, Chitkara Business School),Ms. Jaspreet Kaur Dhanjal (Chairperson, Patiala Chapter of ICSI), CA Seema Aggarwal (Chairperson, Patiala chapter of ICAI). Ms. Dilasha Malhi of B.A. I and Ms. Ravnoorpreet Kaur of B.Com. II mesmerized the audience with an eye-opening speech and a melodious song respectively. Dr. Shivani Inder and Ms. Jaspreet Kaur Dhanjal addressed the students regarding gender equality and the essential need to become conscious of our surroundings for a more just society. The Patiala chapter of ICSI honoured Principal Dr. Khushvinder Kumar and Dr. Shivani Inder for their exemplary contribution in today’s event. They also felicitated Ms. Avneet Kaur for securing a merit position in CS Executive exam. A vote of thanks was proposed by Prof. Shailendra Sidhu. The stage was conducted by Dr. Bhanvi Wadhavan. Dr. Rajeev Sharma, Dr. Harmohan Sharma, Dr. Ganesh Sethi, Prof. Jagdeep Kaur and members of non-teaching staff were present on the occasion.
ਪਟਿਆਲਾ: ਮਾਰਚ 8, 2022
ਮੋਦੀ ਕਾਲਜ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੱਤ ਪ੍ਰਮੁੱਖ ਮਹਿਲਾ ਸ਼ਖ਼ਸੀਅਤਾਂ ਦਾ ਸਨਮਾਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ‘ਦਿ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ’, ਪਟਿਆਲਾ ਚੈਪਟਰ ਅਤੇ ਕਾਲਜ ਦੇ ਐਨ.ਐਸ.ਐਸ. ਯੂਨਿਟ ਤੇ ਜਰਨਲ ਸਟੱਡੀਜ਼ ਸਰਕਲ ਵੱਲੋਂ ਸਾਂਝੇ ਤੌਰ ‘ਤੇ ‘ਅੰਤਰਰਾਸ਼ਟਰੀ ਔਰਤ ਦਿਵਸ’ ਮਨਾਇਆ ਗਿਆ। ਇਸ ਸਮਾਗਮ ਵਿੱਚ ਅਕਾਦਮਿਕ, ਸਿੱਖਿਆ ਸਾਸ਼ਤਰੀ ਅਤੇ ਕੁਆਰਡੀਨੇਟਰ ਵਜੋਂ ਇਲਾਕੇ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਆਪਣੀਆਂ ਮਿਸਾਲੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਸੱਤ ਪ੍ਰਮੁੱਖ ਮਹਿਲਾ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਦਿਹਾੜੇ ਦੀਆਂ ਸਭ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਵਿੱਚ ਪੁੱਜੇ ਸਾਰੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਕਾਲਜ ਵਿੱਚ ਇਸ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਪੱਖ ਤੋਂ ਔਰਤ ਦੀ ਹਿੱਸੇਦਾਰੀ ਲਿੰਗਕ ਪੱਖੋਂ ਜ਼ਿਆਦਾ ਹੈ। ਉਨ੍ਹਾਂ ਸਾਵੀਤਰੀ ਬਾਈ ਫੂਲੇ, ਦੁਰਗਾ ਭਾਬੀ, ਐਨੀ ਬੇਸੰਟ, ਅੰਮ੍ਰਿਤਾ ਸ਼ੇਰਗਿੱਲ, ਮਹਾਂਸ਼ਵੇਤਾ ਦੇਵੀ ਜਿਹੇ ਦਮਦਾਰ ਔਰਤ ਕਿਰਦਾਰਾਂ ਦਾ ਇਤਿਹਾਸਿਕ ਜ਼ਿਕਰ ਹੋਣ ਦੇ ਬਾਵਜੂਦ ਵੀ ਮੌਜੂਦਾ ਸਮੇਂ ਵਿੱਚ ਵੱਧ ਰਹੇ ਔਰਤ ਪ੍ਰਤੀ ਅਤਿਆਚਾਰਾਂ ਉੱਤੇ ਢੂੰਘੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕੋਵਿਡ ਉਪਰੰਤ ਵਿਦਿਆਰਥੀਆਂ ਲਈ ਵਿਹਾਰਕ ਸਿਖਲਾਈ ਦੀ ਹੋਂਦ ਤੇ ਸਮਾਜਿਕ ਵਿਹਾਰ ਨੂੰ ਮੁੜ ਵਿਉਂਤਣ ਦੀ ਲੋੜ ਵਰਗੀਆਂ ਚੁਣੌਤੀਆਂ ਲਈ ਮੋਦੀ ਕਾਲਜ ਦੀ ਭਵਿੱਖ ਵਿੱਚ ਬਣਦੀ ਭੂਮਿਕਾ ਨੂੰ ਨਿਭਾਉਣ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਗੈਸਟ ਆਫ਼ ਆਨਰ ਵਜੋਂ ਬੋਲਦਿਆਂ ਡਾ. ਸ਼ਿਵਾਨੀ ਇੰਦਰ (ਐਸੋਸੀਏਟ ਪ੍ਰੋਫੈਸਰ, ਚਿਤਕਾਰਾ ਬਿਜ਼ਨੇਸ ਸਕੂਲ) ਅਤੇ ਸੀ.ਏ. ਸੀਮਾ ਅਗਰਵਾਲ (ਚੇਅਰਪਰਸਨ, ਆਈ.ਸੀ.ਏ.ਆਈ. ਦੀ ਐਨ.ਆਈ.ਆਰ.ਸੀ. ਪਟਿਆਲਾ ਬ੍ਰਾਂਚ) ਨੇ ਵਿਦਿਆਰਥੀਆਂ ਨਾਲ ਇਸ ਸਾਲ ਦੇ ਥੀਮ ‘ਜੈਂਡਰ ਇਕਵੈਲਿਟੀ ਟੁਡੇ ਫਾਰ ਏ ਸਸਟੇਨੇਂਬਲ ਟੂਮੋਰੋ’ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇੱਕਲੇ ਸਿੱਖਿਆ ਪ੍ਰਬੰਧ ਵਿੱਚ ਹੀ ਨਹੀਂ ਸਗੋਂ ਸਾਨੂੰ ਲਿੰਗਕ ਸਮਾਨਤਾ ਪੱਖੋਂ ਪੂਰੇ ਸਭਿਆਚਾਰਕ ਬਦਲਾਅ ਦੀ ਲੋੜ ਹੈ। ਆਜ਼ਾਦੀ ਮਾਨਣ ਦੀ ਹੀ ਚੀਜ਼ ਨਹੀਂ ਸਗੋਂ ਇਹ ਜ਼ਿੰਮੇਵਾਰੀ ਭਰਪੂਰ ਹੁੰਦੀ ਹੈ। ਉਪਰੋਕਤ ਤੋਂ ਇਲਾਵਾ ਇਸ ਮੌਕੇ ਸਨਮਾਨਿਤ ਸ਼ਖ਼ਸੀਅਤਾਂ ਵਿੱਚ ਸ਼੍ਰੀਮਤੀ ਇੰਦੂ ਸ਼ਰਮਾ (ਪ੍ਰਿੰਸੀਪਲ, ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ, ਪਟਿਆਲਾ), ਸਿਸਟਰ ਫਲੇਵੀ (ਪ੍ਰਿੰਸੀਪਲ, ਅਵਰ ਲੇਡੀ ਆਫ਼ ਫਾਤਿਮਾ ਕੌਨਵੇਂਟ ਸਕੂਲ, ਪਟਿਆਲਾ), ਸ਼੍ਰੀਮਤੀ ਜਸਪ੍ਰੀਤ ਧੰਜਲ (ਚੇਅਰਪਰਸਨ, ਆਈ.ਸੀ.ਐਸ.ਆਈ. ਪਟਿਆਲਾ ਚੈਪਟਰ), ਸ਼੍ਰੀਮਤੀ ਪਰਨੀਤ ਕੌਰ (ਕੁਆਰਡੀਨੇਟਰ, ਸੇਂਟ ਪੀਟਰਜ਼ ਅਕੈਡਮੀ, ਪਟਿਆਲਾ), ਸ਼੍ਰੀਮਤੀ ਮਨਪ੍ਰੀਤ ਕੌਰ (ਹੈਡਮਿਸਟਰਸ, ਜੀ.ਐਚ.ਐਸ. ਰੱਨੋ ਕਲਾਂ), ਸ਼੍ਰੀਮਤੀ ਪੂਨਮ ਸ਼ਰਮਾ (ਮੁਖੀ, ਕਾਮਰਸ ਵਿਭਾਗ, ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ), ਸ਼੍ਰੀਮਤੀ ਨੀਰਾ ਖੁਰਾਣਾ (ਪੀ.ਜੀ.ਟੀ. ਕੈਮਿਸਟਰੀ ਵਿਭਾਗ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ), ਸ਼੍ਰੀਮਤੀ ਸਵਿਤਾ ਬਾਂਸਲ (ਸਾਇੰਸ ਮਿਸਟਰਸ, ਸ਼ਿਵਾਲਿਕ ਪਬਲਿਕ ਸਕੂਲ, ਪਟਿਆਲਾ) ਸ਼ਾਮਲ ਸਨ।
ਇਸ ਮੌਕੇ ‘ਤੇ ਔਰਤ ਦਿਵਸ ਨੂੰ ਸਮਰਪਿਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ 24 ਵਿਦਿਆਰਥੀਆਂ ਨੇ ‘ਸਟੇਟਸ ਆਫ਼ ਵੁਮੈਨ ਇੰਪਾਵਰਮੈਂਟ ਇੰਨ ਦਾ ਈਯਰ ਆਫ਼ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’, ‘ਬੈਲੇਂਸਿੰਗ ਆਫ਼ ਪ੍ਰੋਫੈਸ਼ਨਲ ਐਂਡ ਸ਼ੋਸ਼ਲ ਲਾਈਫ਼ ਫ਼ਾਰ ਇੰਡੀਅਨ ਵਰਕਿੰਗ ਵੀਮੈਨ’, ‘ਡਾਈਨੈਮਿਕ ਰੋਲ ਆਫ਼ ਵੀਮੈਨ ਇੰਨ ਇਕਨਾਮਿਕ ਐਂਡ ਸ਼ੋਸ਼ਲ ਸਟਰਕਚਰ ਆਫ਼ ਇੰਡੀਆ’ ਵਿਸ਼ਿਆਂ ਉੱਤੇ ਲੇਖ ਰਚਨਾ ਕੀਤੀ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਾਂਝੇ ਤੌਰ ‘ਤੇ ਸੇਜਲ ਬਾਂਸਲ (ਬੀ.ਐਸ.ਸੀ. ਕੰਪਿਊਟਰ ਸਾਇੰਸ ਭਾਗ ਦੂਜਾ) ਅਤੇ ਮਹਿਕਪ੍ਰੀਤ ਕੌਰ (ਬੀ.ਏ. ਭਾਗ ਤੀਜਾ) ਨੇ ਜਿੱਤਿਆ। ਦੂਜਾ ਸਥਾਨ ਸਾਂਝੇ ਤੌਰ ਤੇ ਅੰਕਿਤ ਗੋਇਲ (ਬੀ.ਏ.ਭਾਗ ਦੂਜਾ) ਅਤੇ ਰਮਣੀਕ ਕੌਰ (ਐਮ.ਕਾਮ. ਭਾਗ ਪਹਿਲਾ) ਨੇ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਤਕਸੀਮ ਕੀਤੇ ਗਏ। ਵਿਦਿਆਰਥੀ ਦਿਲਾਸ਼ਾ ਮੱਲੀ (ਬੀ.ਏ. ਭਾਗ ਪਹਿਲਾ) ਨੇ ਇਸ ਦਿਵਸ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਰਵਨੂਰਪ੍ਰੀਤ ਕੌਰ (ਬੀ.ਕਾਮ. ਭਾਗ ਦੂਜਾ) ਨੇ ਆਪਣੀ ਸੁਰੀਲੀ ਪੇਸ਼ਕਾਰੀ ਗੀਤ ਜ਼ਰੀਏ ਦਿੱਤੀ।
ਕਾਲਜ ਦੇ ਉਪ-ਪ੍ਰਿੰਸੀਪਲ ਪ੍ਰੋ. ਸ਼ੈਲੇਂਦਰ ਸਿੱਧੂ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਜਦੋਂ ਕਿ ਮੰਚ ਸੰਚਾਲਨ ਦਾ ਕਾਰਜ ਡਾ. ਭਾਨਵੀ ਵਧਾਵਨ ਨੇ ਨਿਭਾਇਆ। ਇਸ ਮੌਕੇ ਭਰਵੀਂ ਗਿਣਤੀ ਵਿੱਚ ਸ਼ਾਮਲ ਵਿਦਿਆਰਥੀਆਂ ਤੋਂ ਇਲਾਵਾ ਰਜਿਸਟਰਾਰ ਡਾ. ਅਸ਼ਵਨੀ ਕੁਮਾਰ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਰਾਜੀਵ ਸ਼ਰਮਾ, ਪ੍ਰੋ. ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ, ਡਾ. ਗਣੇਸ਼ ਸੇਠੀ ਤੇ ਗ਼ੈਰ-ਅਧਿਆਪਨ ਅਮਲਾ ਵੀ ਸ਼ਾਮਲ ਸੀ।